ਅਮਰੀਕਾ ਵਿਚ ਫੌਜ ਦਾ ਜਹਾਜ਼ ਤਬਾਹ, ਪਾਇਲਟ ਨੇ ਛਾਲ ਮਾਰ ਕੇ ਬਚਾਈ ਜਾਨ

ਅਮਰੀਕਾ ਵਿਚ ਫੌਜ ਦਾ ਜਹਾਜ਼ ਤਬਾਹ, ਪਾਇਲਟ ਨੇ ਛਾਲ ਮਾਰ ਕੇ ਬਚਾਈ ਜਾਨ
ਕੈਪਸ਼ਨ ਹਾਦਸੇ ਵਾਲੇ ਸਥਾਨ ਦਾ  ਦ੍ਰਿਸ਼

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਨਿਊ ਮੈਕਸੀਕੋ ਰਾਜ ਵਿਚ ਐਲਬੂਕੁਏਰਕੂ ਸ਼ਹਿਰ ਵਿਚ ਸਥਿੱਤ ਮੁੱਖ ਹਵਾਈ ਅੱਡੇ ਤੇ ਯੂ ਐਸ ਏਅਰ ਫੋਰਸ ਦੇ ਅੱਡੇ ਨੇੜੇ ਅਮਰੀਕੀ ਫੌਜ ਦਾ ਇਕ ਜਹਾਜ਼ ਤਬਾਹ ਹੋ ਜਾਣ ਦੀ  ਖਬਰ ਹੈ। ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਪਹਿਲਾਂ ਪਾਇਲਟ ਨੇ ਛਾਲ ਮਾਰ ਦਿੱਤੀ ਤੇ ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਹੈ। ਇਹ ਜਾਣਕਾਰੀ ਨਿਊ ਮੈਕਸੀਕੋ ਅਧਿਕਾਰੀਆਂ ਨੇ ਦਿੱਤੀ ਹੈ। ਜਹਾਜ਼ ਇਥੋਂ ਨੇੜੇ ਕਿਰਟਲੈਂਡ ਏਅਰ ਫੋਰਸ ਬੇਸ ਨੇੜੇ ਹਾਦਸਾ ਗ੍ਰਸਤ ਹੋ ਕੇ ਜਮੀਨ ਉਪਰ ਆ ਡਿੱਗਾ ਤੇ ਉਸ ਨੂੰ ਅੱਗ ਲੱਗ ਗਈ। ਬਰਨਾਲੀਲੋ ਕਾਊਂਟੀ ਅੱਗ ਬੁਝਾਊ ਵਿਭਾਗ ਦੇ ਬੁਲਾਰੇ ਵਿਲੀਅਮ ਹੈਰਿਸ ਨੇ ਕਿਹਾ ਹੈ ਕਿ ਪਾਇਲਟ  ਨੂੰ ਸੁਰਤ ਸੀ ਤੇ ਉਹ ਸਾਹ ਲੈ ਰਿਹਾ ਸੀ। ਜਹਾਜ਼ ਵਿਚ ਇਕੱਲਾ ਪਾਇਲਟ ਹੀ ਸੀ। ਅਧਿਕਾਰੀਆਂ ਨੇ ਇਸ ਤੋਂ ਵਧ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਤੇ ਇਹ ਵੀ ਨਹੀਂ ਦਸਿਆ ਕਿ ਜਹਾਜ਼ ਕਿਹੜਾ ਸੀ। ਨਾ ਹੀ ਪਾਇਲਟ ਦਾ ਨਾਂ ਦੱਸਿਆ ਹੈ। ਐਲਬੂਕੁਏਰਕੂ ਅੱਗ ਬੁਝਾਊ ਵਿਭਾਗ ਦੇ ਲੈਫਟੀਨੈਂਟ ਜੈਸਨ ਫੀਰਜਰ ਅਨੁਸਾਰ ਇਰਟਲੈਂਡ ਏਅਰ ਫੋਰਸ ਬੇਸ ਤੇ ਫੈਡਰਲ ਐਵੀਏਸ਼ਨ  ਐਡਮਨਿਸਟ੍ਰੇਸ਼ਨ ਹਾਦਸੇ ਦੀ ਜਾਂਚ ਕਰਨਗੇ।