ਐਮੀ ਵਿਰਕ ਤੇ ਸੋਨਮ ਬਾਜਵਾ ਵਲੋਂ ਫ਼ਿਲਮ 'ਕੁੜੀ ਹਰਿਆਣੇ ਵੱਲ ਦੀ'14 ਜੂਨ ਨੂੰ ਸਿਨੇਮਾਘਰਾਂ ਵਿਚ ਲਗੇਗੀ, ਗੀਤ ਲਾਂਚ

ਐਮੀ ਵਿਰਕ ਤੇ ਸੋਨਮ ਬਾਜਵਾ ਵਲੋਂ ਫ਼ਿਲਮ 'ਕੁੜੀ ਹਰਿਆਣੇ ਵੱਲ ਦੀ'14 ਜੂਨ ਨੂੰ ਸਿਨੇਮਾਘਰਾਂ ਵਿਚ ਲਗੇਗੀ, ਗੀਤ ਲਾਂਚ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ-ਐਮੀ ਵਿਰਕ ਤੇ ਸੋਨਮ ਬਾਜਵਾ ਨੇ ਆਪਣੀ ਆਉਣ ਵਾਲੀ ਫ਼ਿਲਮ 'ਕੁੜੀ ਹਰਿਆਣੇ ਵੱਲ ਦੀ' ਦਾ ਫੈਸਟਿਵ ਗੀਤ ਲਾਂਚ ਕਰ ਦਿੱਤਾ ਹੈ । ਇਹ ਪਹਿਲੀ ਵਾਰ ਹੈ ਕਿ ਕਿਸੇ ਪੰਜਾਬੀ ਫ਼ਿਲਮ ਵਿਚ ਪੰਜਾਬੀ ਅਤੇ ਹਰਿਆਣਵੀ ਆਵਾਜ਼ਾਂ ਨਾਲ ਜੁਗਲਬੰਦੀ ਦਾ ਗੀਤ ਹੋਵੇ । ਐਮੀ ਵਿਰਕ ਆਪਣੇ ਅਤੇ ਆਪਣੇ ਕਿਰਦਾਰ ਲਈ ਗਾ ਰਹੇ ਹਨ ਜਦਕਿ ਇਸ ਗੀਤ ਵਿਚ ਸੋਨਮ ਬਾਜਵਾ ਲਈ ਆਵਾਜ਼ ਹਰਿਆਣਵੀ ਗਾਇਕਾ ਕੋਮਲ ਚੌਧਰੀ ਨੇ ਦਿੱਤੀ ਹੈ । ਦਿਲਚਸਪ ਗੱਲ ਇਹ ਹੈ ਕਿ ਫ਼ਿਲਮ ਦੀ ਸ਼ੂਟਿੰਗ ਹਰਿਆਣਾ ਦੇ ਨਰਵਾਨਾ ਖੇਤਰ ਦੇ ਆਲੇ-ਦੁਆਲੇ ਕੀਤੀ ਗਈ ਹੈ, ਇਹ ਉਹ ਥਾਂ ਹੈ ਜਿੱਥੋਂ ਦੀ ਗਾਇਕਾ ਕੋਮਲ ਵਸਨੀਕ ਹੈ |।ਟਾਈਟਲ ਗੀਤ ਦੋ ਸੱਭਿਆਚਾਰਾਂ ਦੇ ਇਕੱਠੇ ਆਉਣ ਦੇ ਜਸ਼ਨ ਵਜੋਂ ਹੈ ਜਿਸ ਨੂੰ ਮੇਲਾ, ਪਿਛੋਕੜ, ਜੀਵੰਤ ਪੰਜਾਬੀ ਭੰਗੜਾ, ਡਾਂਸਰਾਂ ਅਤੇ ਜੋਸ਼ੀਲੇ ਹਰਿਆਣਵੀ ਮਹਿਲਾ ਡਾਂਸਰਾਂ ਦੇ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ ।ਗੀਤ ਵਿਚ ਸੋਨਮ ਬਾਜਵਾ ਹਰਿਆਣਵੀ ਪੱਗ ਬੰਨ੍ਹੀ ਨਜ਼ਰ ਆਏਗੀ ਕਿਉਂਕਿ ਗੀਤ ਵਿਚ ਦੋਵਾਂ ਸੱਭਿਆਚਾਰਾਂ ਨੂੰ ਖ਼ੂਬਸੂਰਤੀ ਨਾਲ ਦਿਖਾਇਆ ਗਿਆ ਹੈ ।

ਫ਼ਿਲਮ ਮੈਗਾ ਬਲਾਕਬਸਟਰ ਪੰਜਾਬੀ ਫ਼ਿਲਮਾਂ 'ਹੌਂਸਲਾ ਰੱਖ, ਚੱਲ ਮੇਰਾ ਪੁੱਤ' ਸੀਰੀਜ਼ ਦੇ ਲੇਖਕ ਅਤੇ ਆਲੋਚਨਾਤਮਿਕ ਤੌਰ 'ਤੇ ਪ੍ਰਸ਼ੰਸਾਯੋਗ ਸੁਪਰਹਿੱਟ 'ਆਜਾ ਮੈਕਸੀਕੋ ਚੱਲੀਏ' ਦੇ ਨਿਰਦੇਸ਼ਕ ਰਾਕੇਸ਼ ਧਵਨ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ ।ਫ਼ਿਲਮ ਦਾ ਨਿਰਮਾਣ ਪਵਨ ਗਿੱਲ, ਅਮਨ ਗਿੱਲ ਅਤੇ ਸੰਨੀ ਗਿੱਲ ਬਲਾਕਬਸਟਰ ਪੰਜਾਬੀ ਐਂਟਰਟੇਨਰਾਂ 'ਛੜਾ ਅਤੇ ਪੁਆੜਾ' ਦੇ ਨਿਰਮਾਤਾਵਾਂ ਦੁਆਰਾ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਕੰਪਨੀ ਰਮਾਰਾ ਫਿਲਮਜ਼ ਦੇ ਅਧੀਨ ਪੇਸ਼ ਕੀਤਾ ਗਿਆ ਹੈ । ਫ਼ਿਲਮ 'ਕੁੜੀ ਹਰਿਆਣੇ ਵੱਲ ਦੀ/ਛੋਰੀ ਹਰਿਆਣੇ ਆਲੀ' ਅਗਲੇ ਮਹੀਨੇ 14 ਜੂਨ ਨੂੰ ਸਿਨੇਮਾਘਰਾਂ ਵਿਚ ਆਉਣ ਲਈ ਤਿਆਰ ਹੈ।